Monday, 7 November 2011

HW-16: Bhajanpreet's House and Neighborhood

ਮੇਰਾ ਘਰ ਰਾਚੈਸਟਰ ਸ਼ਹਿਰ ਵਿਚ ਹੈ--ਅੈਡਮਜ ਸੜਕ ਅਤੇ ਸਿਲਵਰਬੈਲ ਸੜਕ ਦੇ ਚੌਂਕ ਦੇ ਕੋਲ । ਮੇਰੇ ਘਰ ਦੇ ਕੋਲ ਿੲਕ ਕ੍ਰੋਗਰ ਦੀ ਦੁਕਾਨ ਹੈ ਅਤੇ ਹੋਰ ਬਹੁਤ ਸਾਰੀਅਾਂ ਤਰਾਂ ਦੀਅਾਂ ਦੁਕਾਨਾਂ ਹਨ । ਮੇਰੇ ਘਰ ਵਿਚ ਛੇ ਸੌਣ ਵਾਲੇ ਕਮਰੇ ਹਨ ਅਤੇ ਛੇ ਗੁਸਲਖਾਣੇ ਵੀ ਹਨ । ਮੇਰੇ ਘਰ ਵਿਚ ਿੲਕ ਰਸੋੲੀ ਵੀ ਹੈ ਅਤੈ ਿੲਕ ਖਾਣਾ ਖਾਣ ਵਾਲਾ ਕਮਰਾ, ਿੲਕ ਬੈਠਕ, ਅਤੇ ਇਕ ਛੋਟਾ ਦਫ਼ਤਰ ਹੈ । ਮੇਰੇ ਘਰ ਵਿਚ ਚਾਰ ਬੰਦੇ ਰਹਿੰਦੇ ਹਨ: ਮੇਰੇ ਮਾਤਾ ਜੀ, ਮੇਰੇ ਪਿਤਾ ਜੀ, ਮੇਰੇ ਇਕ ਵੱਡੇ ਵੀਰ ਜੀ, ਅਤੇ ਮੈਂ । ਕਦੀਂ-ਕਦੀਂ ਮੇਰੇ ਨਾਨਾ ਜੀ ਅਤੇ ਮੇਰੇ ਨਾਨੀ ਜੀ ਵੀ ਮੇਰੇ ਘਰ ਵਿਚ ਰਹਿੰਦੇ ਹਨ | ਗਰਮੀਆਂ ਵਿਚ ਮੇਰੇ ਭੂਆ ਜੀ ਦੇ ਪੰਜ ਬਚੇ ਆਉਂਦੇ ਹਨ | ਮੇਰੇ ਘਰ ਦੇ ਆਲੇ-ਦੁਆਲੇ ਅੱਜ ਹੋਰ ਬਹੁਤ ਘਰ ਹਨ, ਪਰ ਅੱਜ ਤੋਂ ਦੱਸ ਸਾਲ ਪਹਿਲਾਂ, ਜਦੋਂ ਅਸੀਂ ਪਹਿਲਾਂ ਇਹ ਘਰ ਵਿਚ ਆਇ ਸੀ, ਉਦੋਂ ਸਾਡੇ ਆਲੇ-ਦੁਆਲੇ ਬਹੁਤ ਥੋੜੇ ਘਰ ਸਨ | ਜਦੋਂ ਮੈਂ ਯੁਨੀਵਰਸਿਟੀ ਤੋਂ ਬਾਹਰ ਨਿਕਲਦਾ ਹਾਂ, ਮੈਂ ਵਾਪਸ ਮੇਰੇ ਰਾਚੈਸਟਰ ਵਾਲਾ ਘਰ ਜਾਵਾਂਗਾ | ਮੇਰੇ ਪਿਤਾ ਜੀ, ਮੇਰੇ ਵੱਡੇ ਵੀਰ ਜੀ, ਅਤੇ ਮੈਂ ਇਕ ਕੰਪਣੀ ਸ਼ੁਰੂ ਕਰ ਰਹੇ ਹਾਂ | ਸਾਡੀ ਕੰਪਣੀ ਦਾ ਨਾਂ ਹੈ ਕੋਹਲੀ ਫਾਈਨੈਨਸ਼ਲ | ਸਾਡਾ ਦਫ਼ਤਰ ਵੀ ਸਾਡੇ ਘਰ ਵਿਚ ਹੋਇਗਾ | 

No comments:

Post a Comment