Sunday, 3 April 2011

Punjabi Festival

Shelley Kaur- My Favorite Punjabi Holiday

ਮੇਰਾ ਮਨਪਸੰਦ ਤਿਓਹਾਰ ਵਿਸਾਖੀ ਹੈ. ਵਿਸਾਖੀ ਬਹੁਤ ਧੂਮ ਧਾਮ ਨਾਲ ਮਨਾਈ ਜਾਂਦੀ ਹੈ. ਪੰਜਾਬ ਦੇ ਦੇਸੀ ਮਹੀਨਿਆ ਵਿਚ ਵਿਸਾਖ ਦੂਸਰਾ ਮਹੀਨਾ ਹੈ ਤੇ ਵਿਸਾਖ ਦੀ ਪਹਿਲੀ ਤਾਰੀਖ ਵਾਲੇ ਦਿਨ ਵਿਸਾਖੀ ਦਾ ਤਿਓਹਾਰ ਮਨਾਇਆ ਜਾਂਦਾ ਹੈ. ਇਹ ਤਿਓਹਾਰ ਗਰਮੀਆ ਦੇ ਰੁਤ ਆਰਭ ਹੋਣ ਸਮੈ ਆਓਂਦਾ ਹੈ. ਜਦ ਕਿ ਏਥੋ ਦੀ ਮੁਖ ਫਸਲ ਕਣਕ ਪਕ ਚੁਕੀ ਹੁੰਦੀ ਹੈ. ਪੰਜਾਬ ਦੇ ਕਿਸਾਨ ਇਸ ਫਸਲ ਦੇ ਕਟਣ ਦੀ ਕੁਸ਼ ਵਿਚ ਵਿਸਾਖੀ ਦਾ ਤਿਓਹਾਰ ਮਨਾਉਂਦੇ ਹਨ. ਇਜ ਇਹ ਪ੍ਕੀਆ ਫਸਲਾ ਦਾ ਤਿਓਹਾਰ ਹੈ. ਵਿਸਾਖੀ ਵਾਲੇ ਦਿਨ ੧੬੯੯ ਹੈ. ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ. ਗੁਰੂ ਗੋਬਿੰਦ ਸਿੰਘ ਜੀ ਨੇ ਭੀੜ ਵਿਚੋ ਪੰਜ ਮੁੰਡੀਆ ਦਾ ਸਿਰ ਮੰਗੀਆ. ਪਹਿਲੇ ਤੇ ਕੋਈ ਵੀ ਖਰੜਾ ਨਹੀ ਹੋਈਆ. ਫਿਰ ਇਕ ਆਦਮੀ ਸਾਮਣੇ ਆਈਆ. ਗੁਰੂ ਗੋਬਿੰਦ ਸਿੰਘ ਜੀ ਊਸ ਨੂੰ ਅੰਦਰ ਲੈ ਗਏ ਤੇ ਬਾਹਰ ਕੇ ਖੂਨ ਦੀ ਤਲਵਾਰ ਹਥ ਵਿਚ ਫ਼ਰ ਕੇ ਦੂਸਰੇ ਆਦਮੀ ਨੂੰ ਬੁਲਾਈਆ. ਇਸ ਤਰਾ ਵਾਰੀ ਵਾਰੀ ਪੰਜ ਆਦਮੀ ਨੂੰ ਅੰਦਰ ਲੈ ਗਏ. ਸਬ ਨੇ ਸੋਚਿਆ ਕੀ ਓਹ ਮਰਗੇ ਹਨ. ਥੋਰੀ ਦੇਰ ਬਾਅਦ ਗੁਰੂ ਗੋਬਿੰਦ ਸਿੰਘ ਜੀ ਪੰਜਾ ਆਦਮੀ ਨੂੰ ਬਾਹਰ ਲੈ ਕੇ ਆਏ. ਜੈਕਾਰਾ ਬੁਲਾ ਕੇ ਖਾਲਸਾ ਪੰਥ ਸਜਾਇਆ. ਇਹਨਾ ਨੂੰ ਪੰਜ ਪਿਆਰਾ ਕਿਹਾ ਗਿਆ ਸੀ. ਓਹਨਾ ਦੇ ਨਾਂ ਭਾਈ ਦੇਯਾ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿਮ੍ਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਤੇ ਭਾਈ ਸਾਹਿਬ ਸਿੰਘ ਜੀ ਸਨ. ਇਸ ਲਈ ਇਹ ਸਿਖਾਂ ਦਾ ਇਕ ਮਹਾਨ ਪਰਵ ਹੈ. ਖਾਲਸਾ ਪੰਥ ਸਾਜਣਾ ਵੀ ਇਕ ਇਤਿਹਾਸਕ ਘਟਨਾ ਹੈ. ਭਾਵੇ ਇਹ ਧਾਰਮਿਕ ਰੰਗਣ ਰਖਦੀ ਹੈ. ਇਸ ਹੀ ਦਿਨ ਅੰਮ੍ਰਿਤਸਰ ਵਿਚ ਹਜ਼ਾਰਾ ਭਾਰਤੀ ਜਲਿਆ ਵਾਲੇ ਬਾਂਗ ਵਿਚ ਇਕਠੇ ਹੋਏ ਸਨ. ਓਥੇ ਬਹੁਤ ਸਾਰੇ ਨੇਤਾ ਆਜ਼ਾਦੀ ਪ੍ਰਾਪਤੀ ਲਈ ਆਪਣੇ ਵਿਚਾਰ ਸਰਤਿਆ ਅਗੇ ਰਖ ਰਹੇ ਸਨ. ਅੰਗ੍ਰੇਜ਼ ਹਾਕਮਾਂ ਨੇ ਨਿਹਥੇ ਅਮਨ ਸ਼ਾਂਤੀ ਨਾਲ ਬੈਠੇ ਭਾਰਤੀਆ ਓਥੇ ਮੀਹ ਵਾਗ ਗੋਲੀਆ ਦਿਤੀਆ. ਹਜ਼ਾਰ ਲੋਕ ਸ਼ਹੀਦ ਹੋ ਗਏ. ਪੰਜਾਬ ਵਿਚ ਵਿਸਾਖੀ ਦਾ ਖਾਸ ਤਿਓਹਾਰ ਮਨਾਈਆ ਜਾਂਦਾ ਹੈ. ਅਜ ਦੇ ਦਿਨ ਕਈ ਲੋਕ ਗੁਰੁਦ੍ਵਾਰੀਆ ਵਿਚ ਅਖੰਡ ਪਾਠ ਰਖਦੇ ਹਨ. ਨਵਾ ਨਿਸ਼ਾਨ ਸਾਹਿਬ ਚਾਰਾਏਆ ਜਾਂਦਾ ਹੈ. ਖੂਬ ਮਠਿਆਈਆ ਤੇ ਲੰਗਰ ਭੋਜਨ ਬੰਦੇ ਹਨ. ਸ਼ਾਮ ਵੇਲੇ ਲੋਕ ਭੰਗੜਾ ਤੇ ਗਿਦਾ ਪਾਓੰਦੇ ਹਨ.

No comments:

Post a Comment