Sunday, 3 April 2011
Punjabi Festival- Homework 17 - Gurpreet
ਪੰਜਾਬ ਵਿੱਚ ਬਹੁਤ ਤਿਉਜਾਰ ਮਨਾਏ ਜਾਂਦੇ ਹਨ ਜਿਵੇਂ ਦਿਵਾਲੀ, ਵਿਸਾਖੀ, ਅਤੇ ਲੋਹੜੀ. ਹੋਲਾ ਮੋਹਾਲਾ ਇਕ ਸਿੱਖਾਂ ਦਾ ਤਿਉਹਾਰ ਹੈ ਜਿਹੜਾ ਪੰਜਾਬ ਵਿੱਚ ਮਨਾਇਆ ਜਾਂਦਾ ਹੈ. ਹੋਲਾ ਮੋਹਾਲਾ ਚੇਤ ਦੀ ਪਹਿਲੀ ਤਾਰੀਕ ਨੂੰ ਮਨਾਇਆ ਜਾਂਦਾ ਹੈ ਹੋਲੀ ਦੇ ਤਿਉਹਾਰ ਤੋਂ ਇਕ ਦਿਨ ਬਾਅਦ. ਆਮ ਤੌਰ ਤੇ ਇਹ ਤਿਉਹਾਰ ਮਾਰਚ ਦੇ ਮਹੀਨੇ ਵਿੱਚ ਹੁੰਦਾ ਹੈ. ਇਹ ਤਿਉਹਾਰ 1700 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਦੀ ਸ਼ੁਰਵਾਤ ਗੁਰੂ ਗੋਬਿੰਧ ਸਿੰਘ ਜੀ ਨੇ ਕੀਤੀ ਸੀ. 1700 ਵਿੱਚ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਧ ਸਿੰਘ ਜੀ ਸਿੱਖਾਂ ਵਸਤੇ ਮੁਗਲਾਂ ਨਾਲ ਲੜਦੇ ਸੀ ਪੰਹਾਬ ਦੇ ਅਨੰਦਪੁਰ ਸਾਹਿਬ ਦੇ ਸ਼ਹਿਰ ਵਿੱਚ. ਅਨੰਦਪੁਰ ਵਿੱਚ ਗੁਰੂ ਗੋਬਿੰਧ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਸੀ. ਇਸ ਹੀ ਸ਼ਹਿਰ ਵਿੱਚ ਸਿੱਖ ਲੜਾਈ ਦੀਆਂ ਤਿਆਰੀਆਂ ਕਰਦੇ ਹੁੰਦੇ ਸੀ. ਇਹ ਤਿਉਹਾਰ ਅਨੰਦਪੁਰ ਅਤੇ ਸਾਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਸਿੱਖ ਹਨ. ਹੋਲਾ ਮੋਹਾਲਾ ਤਿਨ ਦਿਨਾਂ ਵਸਤੇ ਚਲਦਾ ਹੈ. ਹਜਾਰਾਂ ਲੋਕ ਅਨੰਦਪੁਰ ਵਿੱਚ ਇਕੱਠੇ ਹੁੰਦੇ ਹਨ. ਦੁਸਰੇ ਦੇਸ਼ਾਂ ਵਿੱਚ ਜਿਵੇਂ ਅਮਰੀਕਾ ਜਾਂ ਇੰਗਲੈਂਡ ਵਿੱਚ ਇਨੇ ਜ਼ਿਆਦੇ ਬਨਦੇ ਨਹੀਂ ਇਕੱਠੇ ਹੁੰਦੇ. ਇਹ ਤਿਉਹਾਰ ਸੱਭ ਤੋਂ ਜ਼ਿਆਦਾ ਧੂਮ ਧਾਮ ਨਾਲ ਅਨੰਦਪੁਰ ਵਿੱਚ ਹੀ ਮਨਾਇਆ ਜਾਂਦਾ ਹੈ. ਇਸ ਤਿਨ ਦਿਨਾਂ ਵਿੱਚ ਸਿੱਖ ਨਕਲੀ ਲੜਾਈਆਂ ਕਰਦੇ ਹਨ ਅਤੇ ਹਥਿਆਰ ਦਿਖਾਉਂਦੇ ਹਨ. ਇਸ ਦਿਨ ਨੂੰ ਗੁਰਦਵਾਰਿਆਂ ਵਿੱਚ ਕੀਰਤਨ ਅਤੇ ਕੱਥਾ ਵੀ ਹੁੰਦੇ ਹਨ. ਤੀਸਰੇ ਦਿਨ ਨੂੰ ਪੰਜ ਪਿਆਰੇ ਪੰਜਾਬ ਦੇ ਬਹੁਤ ਗੁਰਦਵਾਰਿਆਂ ਵਿੱਚ ਜਾਂਦੇ ਹਨ ਅਤੇ ਸਾਰੇ ਅਨੰਦਪੁਰ ਵਾਲੇ ਲੋਕਾਂ ਵਾਸਤੇ ਲੰਗਰ ਬਣਾਇਆ ਜਾਂਦਾ ਹੈ. ਇਹ ਤਿਉਹਾਰ ਬੇਹਤਰ ਹੋ ਸਕਦਾ ਹੇ ਜੇ ਹੋਰ ਲੋਕਾਂ ਨੂੰ ਇਸ ਦੇ ਬਾਰੇ ਪਤਾ ਹੋਵੇ. ਮੈਂਨੂੰ ਨਹੀਂ ਲੱਗਦਾ ਕਿ ਇਸ ਤਿਉਹਾਰ ਬਾਰੇ ਸਾਰੇ ਸਿੱਖਾਂ ਨੇ ਸੁਣਿਆ ਹੋਵੇਗਾ. ਅਤੇ ਜਿੜਿਆਂ ਨੇ ਸੁਣਿਆ ਹੋਵੇਗਾ ਉਹ ਨਹੀਂ ਮਨਾਉਂਦੇ. ਮੈਂ ਇਹ ਤਿਉਹਾਰ ਅਮਰੀਕੇ ਵਿੱਚ ਮਨਾਉਂਦੇ ਹੋਇਆ ਕਦੇ ਨਹੀਂ ਵੇਖਿਆ. ਸਿਖਾਂ ਨੂੰ ਸਾਰੇ ਸਿੱਖਾਂ ਦੇ ਤਿਉਹਾਰਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਅਤੇ ਮਨਉਿਨੇ ਚਾਹੀਦੇ ਹਨ ਨਹੀਂ ਤਾਂ ਇਹ ਤਿਉਹਾਰ ਖਤੰਮ ਹੋ ਜਾਣਗਏ. ਹੋਲਾ ਮੋਹਾਲਾ ਸਿੱਖ ਧਰਮ ਨਾਲ ਜੁੜਿਆ ਹੋਇਆ ਤਿਉਹਾਰ ਹੈ. ਇਸ ਵਿੱਚ ਸਿੱਖਾਂ ਦੀ ਲੜਣ ਦੀ ਤਾਕਤ ਨੂੰ ਮਨਾਇਆ ਜਾਂਦਾ ਹੈ ਜਿਸ ਕਰਕੇ ਸਿੱਖ ਧਰਮ ਮੁਗਲਾਂ ਤੋਂ ਬਚਿਆ ਸੀ.
Subscribe to:
Post Comments (Atom)
No comments:
Post a Comment