Sunday, 3 April 2011
Problems in Punjab - Homework 18 - Gurpreet
ਅੱਜ ਕਲ ਪੰਜਾਬ ਵਿੱਚ ਇਕ ਸਮਸਿਆਂ ਹੈ ਕਿ ਉਥੇ ਕੁੜੀਆਂ ਘੱਟ ਹੁੰਦੀਆਂ ਜਾ ਰਹੀਆਂ ਹਨ. ਇਸ ਦੀ ਸੱਭ ਤੋਂ ਅਹਮ ਵਜਾ ਹੈ ਕਿ ਪੈਦਾ ਹੋਣ ਵਾਲੀਆਂ ਕੁੜੀਆਂ ਨੂੰ ਮਾਰਿਆ ਜਾਂਦਾ ਹੈ. ਕਈ ਵਾਰੀ ਪੈਦਾ ਹੋਣ ਤੋਂ ਬਾਅਦ ਵੀ ਛੋਟੀਆਂ ਕੁੜੀਆਂ ਮਾਰੀਆਂ ਜਾਂਦੀਆਂ ਹਨ. ਪੰਜਾਬ ਵਿੱਚ ਬਹੁਤ ਪਰਿਵਾਰਾਂ ਨੂੰ ਲੱਗਦਾ ਹੈ ਕਿ ਮੁੰਡੇ ਕੁੜੀਆਂ ਤੋਂ ਬੇਹਤਰ ਹੁੰਦੇ ਹਨ. ਬਹੁਤ ਬੰਦਿਆਂ ਨੂੰ ਲੱਗਦਾ ਹੈ ਕਿ ਮੁੰਡੇ ਵੱਡੇ ਹੋ ਕੇ ਮਾਤਾ ਪਿਤਾ ਦੀ ਦੇਖਬਾਲ ਕਰਦੇ ਹਨ ਅਤੇ ਖਾਂਦਾਨ ਚਲਾਉਂਦੇ ਹਨ . ਉਹਨਾਂ ਨੂੰ ਇਵੇਂ ਵੀ ਲੱਗਦਾ ਹੈ ਕਿ ਕੁੜੀਆਂ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਵਿਆਹ ਤੋਂ ਬਾਅਦ ਕੋਈ ਦੁਸਰੇ ਪਰਿਵਾਰ ਵਿੱਚ ਚਲੇ ਜਾਂਦੀਆ ਹਨ. ਪੰਜਾਬ ਵਿੱਚ ਬਹੁਤ ਕੁੜੀਆਂ ਦੇ ਮਾਤਾ ਪਿਤਾ ਨੂੰ ਦਹੇਜ ਦਾ ਫਿਕਰ ਹੁੰਦਾ ਹੈ ਇਸ ਲਈ ਬਹੁਤ ਗਰੀਬ ਲੋਕ ਕੁੜੀਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦੇ ਹਨ. ਪਰ ਇਹ ਜੁਲਮ ਸਿਰਫ ਗਰੀਬ ਲੋਕ ਨਹੀਂ ਕਰਦੇ ਅਮੀਰ ਲੋਕ ਵੀ ਕਰਦੇ ਹਨ. ਬਹੁਤ ਅਮੀਰ ਲੋਕਾਂ ਨੂੰ ਵੀ ਮੁੰਡਾ ਚਾਹੀਦਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਆਪਨੀ ਦੌਲਤ ਵਸਤੇ ਵਾਰਿਸ ਵਾਹੀਦਾ ਹੁੰਦਾ ਹੈ. ਮੈਂਨੂੰ ਲੱਗਦਾ ਹੈ ਕਿ ਇਹ ਪੰਜਾਬ ਵਸਤੇ ਬਹੁਤ ਮਾੜੀ ਗੱਲ ਹੈ. ਜੇ ਇਵੇਂ ਹੁੰਦਾ ਰਿਹਾ ਤਾਂ ਕੁੜੀਆਂ ਬਹੁਤ ਘੱਟ ਹੋ ਜਾਣ ਗਿਆਂ. ਇਸ ਕਰਕੇ ਮੁੰਡਿਆਂ ਨੂੰ ਵਿਆਹ ਕਰਾਂਣਾ ਔਖਾ ਹੋ ਸਕਦਾ ਹੈ. ਪੰਜਾਬ ਦੇ ਲੋਕਾਂ ਨੂੰ ਸਮਝਣਾਂ ਚਾਹੀਦਾ ਹੈ ਕਿ ਕੁੜੀਆਂ ਮੁੰਡਿਆਂ ਦੇ ਬਰਾਬਰ ਹਨ. ਕੁੜੀਆਂ ਹੀ ਮੁੰਡਿਆਂ ਨੂੰ ਜਨਮ ਦਿੰਦੀਆਂ ਹਨ. ਅੱਜ ਕੱਲ ਇੰਡੀਆ ਵਿੱਚ ਕੁੜੀਆਂ ਨੂੰ ਪੜਨ ਲਿਖਣ ਦੇ ਬਹੁਤ ਮੌਕੇ ਮਿਲਦੇ ਹਨ ਇਸ ਲਈ ਕੁੜੀਆਂ ਵੀ ਮੁੰਡਿਆਂ ਜਿਵੇਂ ਅਪਿਣੇ ਮਾਤਾ ਪਿਤਾ ਦਾ ਖਿਆਲ ਰੱਖ ਸਕਦੀਆਂ ਹਨ. ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਦੀ ਵੀ ਜਾਨ ਲੈਣੀ ਪਾਪ ਹੁੰਦਾ ਹੈ ਅਤੇ ਕੁੜੀਆਂ ਮੁੰਡਿਆਂ ਬਰਾਬਰ ਸਮਝਣਾ ਚਾਹੀਦਾ ਹੈ.
Subscribe to:
Post Comments (Atom)
No comments:
Post a Comment