Wednesday, 13 April 2011
Homework 7 --- Gurpreet
ਪੰਜਾਬ ਵਿੱਚ ਬਹੁਤ ਲੋਕ ਨਾਚ ਹਨ, ਜਿਵੇਂ ਭੰਗੜਾ, ਜੂਮਰ, ਗਿਧਾ ਅਤੇ ਦਮਾਲ. ਮੇਰਾ ਮਨ ਪਸੰਦ ਪੰਜਾਬੀ ਲੋਕ ਨਾਚ ਦਾ ਨਾਂ ਗਿਧਾ ਹੈ. ਗਿਧਾ ਇਕ ਬਹੁਤ ਅਹਮ ਲੋਕ ਨਾਚ ਹੈ ਜਿਸ ਵੱਚ ਸਿਰਫ ਔਰਤਾਂ ਨੱਚ ਦੀਆਂ ਹਨ. ਸਾਰੀਆਂ ਔਰਤਾਂ ਨੇ ਬਹੁਤ ਰੰਗੀਲੇ ਕਪੜੇ (ਲਹਿੰਗੇ, ਸਲਵਾਰ ਕਮੀਜ਼) ਅਤੇ ਬਹੁਤ ਭਾਰੀ ਗਹਿਨੇ ਪਾਏ ਹੁੰਦੇ ਹਨ. ਸਾਰੀਆਂ ਔਰਤਾ ਬਹੁਤ ਸ਼ਿੰਗਾਰ ਕਰਦੀਆਂ ਹਨ. ਗਿਧਾ ਵਿੱਚ ਪੰਜਾਬੀ ਜ਼ਿੰਦਗੀ ਬਾਰੇ ਗਾਣੇ ਗਾਏ ਜਾਂਦੇ ਹਨ. ਗਿਧਾ ਦੇ ਗਾਣਿਆਂ ਨੂੰ ਬੋਲੀਆਂ ਕਿਹਾ ਜਾਂਦਾ ਹੈ. ਇਸ ਲੋਕ ਨਾਚ ਵਿੱਚ ਔਰਤਾਂ ਇਕੱਠੀਆਂ ਹੋ ਕੇ ਇਕ circle ਬਣਾਕੇ ਨੱਚ ਦੀਆਂ ਹਨ. ਸਾਰੀਆਂ ਔਰਤਾਂ ਵਿੱਚੋਂ ਇਕ ਔਰਤ ਇਸ circle ਵਿੱਚ ਨੱਚਦੀ ਹੁੰਦੀ ਹੈ. ਗਿਧਾ ਵਿੱਚ ਆਮ ਤੌਰ ਤੇ ਕੋਈ instrument ਨਹੀਂ ਹੁੰਦਾ ਪਰ ਕਈ ਵਾਰੀ ਢੋਲ ਦਾ ਇਸਤਮਾਲ ਦੀਤਾ ਜਾਂਦਾ ਹੈ. ਜਦੋਂ ਢੋਲ ਦਾ ਇਸਤਮਾਲ ਦੀਤਾ ਜਾਂਦਾ ਹੈ ਉਸਨੂੰ ਗਭੇ ਨਚਣ ਵਾਲੀ ਔਰਤ ਬਜਾਉਂਦੀ ਹੁੰਦੀ ਹੈ. ਆਮ ਤੌਰ ਤੇ ਗਿਧਾ ਵਿੱਚ ਔਰਤਾਂ ਸਿਰਫ ਤਾਲ਼ੀਆਂ ਮਾਰਦੀਆਂ ਹਨ. ਗਿਧਾ ਵਿੱਚ ਔਰਤਾਂ ਨੂੰ ਆਪਣੀਆਂ ਦਿਲ ਦੀਆਂ ਗਲਾਂ ਕਰਨ ਦਾ ਮੌਕਾ ਮਿਲਦਾ ਹੈ. ਬੋਲੀਆਂ ਵਿੱਚ ਬਹੁਤ ਕੁੱਝ ਕਿਹਾ ਜਾਂਦਾ ਹੈ. ਔਰਤਾਂ ਦੀਆਂ ਕਈ ਗੱਲਾਂ ਖੁਸ਼ੀ ਦੀਆਂ ਹੁੰਦੀਆਂ ਹਨ ਅਤੇ ਕਈ ਗੱਲਾਂ ਦੁਖ ਦੀਆਂ ਹੁੰਦੀਆਂ ਹਨ. ਬੋਲੀਆਂ ਵਿੱਚ ਕਈ ਗੱਲਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ. ਪੰਜਾਬ ਵਿੱਚ ਕਈ ਸਾਲਾਂ ਤੋਂ ਔਰਤਾਂ ਗਿਧਾ ਪਾਉਂਦੀਆਂ ਹਨ. ਗਿਧਾ ਪਾਕੇ ਬਹੁਤ ਮਜ਼ਾ ਆਉਂਦਾ ਹੈ. ਗਿਧਾ ਦੇਖਣ ਵਿੱਚ ਵੀ ਬਹੁਤ ਮਜ਼ਾ ਆਉਂਦਾ ਹੈ. ਇਸ ਕਰਕੇ ਗਿਧਾ ਮੇਰ ਮਨ ਪਸੰਦ ਦਾ ਪੰਜਾਬੀ ਲੋਕ ਨਾਚ ਹੈ.
Subscribe to:
Post Comments (Atom)
No comments:
Post a Comment