Wednesday, 12 December 2012

Roop

ਮੇਰਾ ਸਬ ਤੋਂ ਖੁਸ਼ੀ ਵਾਲਾ ਦਿਨ ਸੀ ਜਦੋਂ ਮੈਂ ਆਪਣੀ ਭਤੀਜੀ ਨੂ ਪਹਿਲੀ ਵਾਰੀ ਵੇਖਿਆ ਸੀ। ਉਸ ਵਾਲੇ ਉਹ ਸਿਰਫ ਦੋ ਦਿਨ ਦੀ  ਸੀ। ਮੈਂ ਉਸਨੂ ਵੇਖਕੇ ਖੁਸੀ ਨਾਲ ਭਰ ਗਿਆ । ਮੈਂਨੂ ਅਜ ਵੀ ਯਾਦ ਹੈ  ਕੇ ਉਹਨੇ ਅੱਖਾਂ ਬੰਦ ਕਰਕੇ ਅਤੇ ਬੁੱਲ੍ਹਾਂ ਤੇ ਮਿੱਠੀ  ਜਾਹੀ ਮੁਸਕਾਨ ਲੇ ਕੇ ਆਪਣੀ ਪਆਰੀ ਨੀਂਦ ਵਿਚ ਡੁੱਬੀ ਹੋਈ ਸੀ । ਉਸਨੂ ਵੇਖਕੇ ਮੇਰੇ ਮਨ ਵਿਚ ਸ਼ਾਂਤੀ ਬਰ ਆਈ । ਉਸ ਦੀ ਉੱਠਣ ਦਾ ਇੰਤਜ਼ਾਰ ਸਾਰੇ ਰਿਸ਼ਤੇਦਾਰ ਬੇਹੱਦ ਰੀਜ ਨਾਲ  ਕਰ ਰਹੇ ਸਨ । ਮੈਂਨੂ ਮੇਰੀ ਮਾਤਾ ਜੀ ਨੇ ਹਿੱਲਾ ਖੁਸੀ ਨਾਲ  ਕਿਹਾ ਕੇ ਮੈਂ ਮਾਮਾ ਭਾਨ ਗਿਆ ਅਤੇ ਉਹ ਨਾਨੀ ਬਣ ਗਈ । ਮੈਰੀ ਭਤੀਜੀ ਦਾ ਨਾਂ "ਰੂਪ" ਅਸੀਂ  ਉਸ ਦਿਨ ਦੀ ਸਵੇਰ ਸੋਚ ਰੱਖਿਆ ਸੀ ਜਦ ਉਹ ਇਸ  ਦੁਨੀਆ ਵਿਚ ਆਈ । ਉਸ ਦਾ ਪੂਰਾ ਨਾਂ ਅਸੀਂ ਰੂਪਦੀਪ ਰੱਖਤਾ ।  ਜਿਸ ਵੇਲੇ ਅਸੀਂ ਸਾਰੇ ਗੱਲਾਂ ਕਰਨ ਵਿਚ ਲਾਗ ਪੈ ਉਸ ਵੇਲੇ ਇਕ ਹੌਲੀ ਉਬਾਸੀ ਦੀ ਆਵਾਜ਼ ਆਈ । ਜਦ ਅਸੀਂ ਸਾਰਿਆਂ  ਨੇ ਘੁੰਮ ਕੇ ਵੇਖਿਆ  ਰੂਪ ਬਾਹਾਂ ਸਿਰ ਤੇ ਉੱਤੇ ਕਰ ਕੇ ਅੰਗਾੜਈ ਲੇ ਰਾਹੀ ਸੀ । ਅਸੀਂ   ਸਾਰੇ ਸਮਝਣਾ ਗੇ ਹੁਣ ਉਸ ਦੀ ਆਖਾਂ  ਖੋਲ੍ਹਣ ਦੀ ਘੜੀ ਨੇੜੇ ਆ ਗਈ । ਥੋੜੇ ਪਲਾਂ ਵਿਚ ਮੇਰੀ ਭਤੀਜੀ ਨੇ ਆਪਣੀਆਂ ਆਖਾਂ ਖੋਲ੍ਹ ਕੇ ਸਬ ਨੂ ਤੱਕਿਆ । 


ਹਸਪਤਾਲ ਦੇ ਕਮਰੇ ਵਿਚ ਸ਼ਾਂਤੀ ਸਮਾ ਗਈ । ਸਾਰੇ ਹੈਰਾਨ ਹੋ ਕੇ ਮੈਰੀ ਭਤੀਜੀ ਦੀਆਂ ਆਖਾਂ ਨੂ ਵਾਪਸ ਤੱਕਣ ਲਾਗ ਪੈ । ਉਸ ਦੀਆਂ ਆਖਾਂ  ਬਿੱਲੀਆਂ ਨਿਕਲੀਆਂ ।  ਮੈਂ ਖੁਸੀ ਨਾਲ ਰੋਲਾ ਪਤਾ ਕੇ ਰੂਪ ਦੀਆਂ ਆਖਾਂ ਉਸ ਦੀ ਨਾਨਾ ਜੀ ਅਤ ਗਈਆਂ ਸੀ । ਮੇਰੇ ਪਿਤਾ ਜੀ ਦੀਆਂ ਆਖਾਂ  ਵੀ ਬਿੱਲੀਆਂ ਸਨ । ਮੇਰੀਆਂ ਆਖਾਂ   ਭਰ ਆਈਆਂ ਕੀਉਕਿ ਪਿਤਾ ਜੀ ਉਸ ਵਾਲੇ ਯਾਦ ਗਈ । ਰੂਪ ਸਾਡੇ ਘਰ ਖੁਸ਼ਿਆ ਲੇ ਕੇ ਆਈ ।

No comments:

Post a Comment