Sunday, 28 November 2010

Homework 14 - Gurpreet

ਮੈਂਨੂੰ ਆਪਨੀ ਜ਼ਿਨਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਨਹੀਂ ਯਾਦ ਹੈ ਪਰ ਮੈਂਨੂੰ ਸਭ ਤੋਂ ਖੁਸ਼ੀ ਵਾਲਾ ਹਫਤਾ ਯਾਦ ਹੈ. ਮੇਰੇ ਵਾਸਤੇ ਸਭ ਤੋਂ ਖੁਸ਼ੀ ਵਾਲਾ ਹਫਤਾ ਸੀ ਜੱਦ ਮੈਂ ਆਪਨੇ ਪਰਿਵਾਰ ਨਾਲ ਇੰਗਲੈਂਡ ਗੇਈ ਸੀ. ਮੈਂ ਪੰਦਰਾਂ ਸਾਲ ਦੀ ਸੀ ਅਤੇ ਦੱਸਮੀਂ ਕਲਾਸ ਵਿੱਚ ਪੜਦੀ ਸੀ. ਅਸੀਂ ਇੰਗਲੈਂਡ ਗਏ ਸੀ ਕਿਉਂਕਿ ਮੇਰੇ ਨਾਨੀ ਜੀ ਉਥੇ ਆਏ ਹੋਏ ਸੀ ਇੰਡਿਆ ਤੋਂ. ਇੰਗਲੈਂਡ ਮੇਰੀਆਂ ਦੋ ਮਾਸੀਆਂ ਵੀ ਰਹਿੰਦੀਆਂ ਹਾਂ. ਅਮਰੀਕਾ ਵਿੱਚ ਮੇਰੇ ਪਰਿਵਾਰ ਵਾਲੇ ਬਹੁਤ ਹਨ ਪਰ ਸਾਰਿਆਂ ਦੀ ਉਮਰ ਮੇਰੀ ਉਮਰ ਤੋਂ ਬਹੁਤ ਫਰਕ ਹੈ. ਇੰਗਲੈਂਡ ਵਿੱਚ ਮੇਰੇ ਪਰਵਿਾਰ ਵਾਲੇ ਮੇਰੀ ਉਮਰ ਦੇ ਲਗ ਭਗ ਹਨ. ਅਸੀਂ ਹਰ ਰੋਜ਼ ਬਾਹਰ ਜਾਂਦੇ ਸੀ ਖਾਨਾ ਖਾਨ ਵਾਸਤੇ ਅਤੇ ਖਰੀਦਾਰੀ ਕਰਨ ਵਾਸਤੇ. ਮੈਂਨੂੰ ਇੰਗਲੈਂਡ ਦਾ ਖਾਨਾ ਬਹੁਤ ਸਵਾਦ ਲੱਗਦਾ ਹੈ. ਉਥੇ ਬਹੁਤ ਚੰਗੇ ਪੰਜਾਬੀ ਰਸਟਰਾਂਟ ਹਨ. ਉਥੇ ਬਹੁਤ ਸੋਹਨੇ ਹਿੰਦੂਸਤਾਨੀ ਕਪੜੇ ਵੀ ਮਿਲਦੇ ਹਨ. ਅਸੀਂ ਘਰ ਆਉਣ ਤੋਂ ਬਾਦ ਬੈਠਕੇ ਗੱਲਾਂ ਕਰਦੇ ਸੀ. ਰਾਤ ਨੂੰ ਅਸੀਂ ਬਹੁਤ ਦੇਰ ਤੱਕ ਹਿੰਦੀ ਫਿਲ਼ਮਾਂ ਦੇਖਦੇ ਸੀ. ਮੈਂਨੂੰ ਇੰਗਲੈਂਡ ਜਾਣਾ ਬਹੁਤ ਚੰਗਾ ਲੱਗਿਆ ਸੀ ਕਿਉਂਕਿ ਅਸੀ ਆਪਣੇ ਇੰਗਲੈਂਡ ਦੇ ਰਿਸ਼ਤੇਦਾਰਾਂ ਨੂੰ ਬਹੁਤ ਦੇਰ ਬਾਦ ਮਿਲੇ ਸੀ.

No comments:

Post a Comment